ਪਲ੍ਹਾਂ 'ਚ 1 ਲੱਖ 1 ਹਜਾਰ ਦਾ ਪਹਿਲਾ ਇਨਾਮ ਬਣਿਆ 2 ਲੱਖ ਇੱਕਵੰਜਾ ਹਜਾਰ ਦਾ
ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤੀ ਸ਼ਿਰਕਤ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) 26 ਨਵੰਬਰ ਤੋਂ ਸ਼ੁਰੂ ਹੋਏ ਕੇ 30 ਨਵੰਬਰ ਨੂੰ ਖਤਮ ਹੋਇਆ ਖ਼ਾਸੀ ਕਲ੍ਹਾ ਦਾ ਪੰਜ ਰੋਜ਼ਾ ਫੁੱਟਬਾਲ ਮਹਾਂਕੁੰਭ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੇ ਪਰਿਵਾਰ (ਗਿਆਨੀ ਸੋਹਣ ਸਿੰਘ, ਦਵਿੰਦਰ ਸਿੰਘ ਗਰੇਵਾਲ ਯੂਐਸਏ, ਅਮਨਿੰਦਰ ਸਿੰਘ ਗਰੇਵਾਲ ਯੂਐਸਏ) ਸਦਕਾ ਇਤਿਹਾਸ ਸਿਰਜ ਗਿਆ। ਕਿਉਂਕਿ ਖਾਸੀ ਕਲ੍ਹਾਂ ਦੀ ਫੁੱਟਵਾਲ ਟੀਮ ਫਾਈਨਲ 'ਚ ਪਹੁੰਚ ਕੇ ਇੱਕ ਗੋਲ ਵੀ ਕਰ ਗਈ ਸੀ ਪਰ ਉਸਦਾ ਮੁਕਾਬਲਾ ਪਿਛਲੇ ਸਾਲ ਦੀ ਜੇਤੂ ਟੀਮ ਮਾਂਗਟ ਨਾਲ ਸੀ ਅਤੇ ਇਸ ਖੇਡ 'ਚ ਕੁਝ ਵੀ ਹੋ ਸਕਦਾ ਸੀ। ਏਸੇ ਦਰਮਿਆਨ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਵੱਡਾ ਦਿਲ ਕਰਦਿਆਂ ਐਲਾਨ ਕਰ ਦਿੱਤਾ ਕਿ ਜੇਕਰ ਖਾਸੀ ਕਲਾਂ ਦੀ ਟੀਮ ਏਹ ਕੱਪ ਜਿੱਤ ਜਾਂਦੀ ਹੈ ਤਾਂ ਉਸਨੂੰ 1 ਲੱਖ 50 ਹਜਾਰ ਦਾ ਵਿਸ਼ੇਸ਼ ਇਨਾਮ ਵੀ ਇੱਕ ਕੱਪ ਜਿੱਤਣ 'ਤੇ ਦੇ ਦਿੱਤਾ ਜਾਵੇਗਾ ਜਦਕਿ ਇਸ ਵਿਸ਼ੇਸ਼ ਇਨਾਮ ਨੂੰ ਜਿੱਤਣ ਦੀ ਸ਼ਰਤ ਲਗਾਤਾਰ ਦੋ ਸਾਲ ਕੱਪ ਜਿੱਤਣ ਦੀ ਸੀ। ਐਲਾਨ ਹੋਇਆ ਨਹੀਂ ਕਿ ਖਾਸੀ ਕਲ੍ਹਾਂ ਦੀ ਟੀਮ ਮਾਂਗਟ ਪਿੰਡ ਦੀ ਟੀਮ ਉੱਤੇ ਭਾਰੂ ਤਾਂ ਰਹੀ ਹੀ ਇਸ ਬਣਾਏ ਦਬਾਅ 'ਚ ਉਨ੍ਹਾਂ ਮਾਂਗਟ ਸਿਰ ਦੂਜਾ ਗੋਲ ਵੀ ਕਰਦਿਆਂ ਇਸ ਵਿਸ਼ੇਸ਼ ਇਨਾਮ ਉੱਤੇ ਅਪਣੀ ਮੋਹਰ ਲਗਾ ਦਿੱਤੀ। ਮਾਂਗਟ ਨੂੰ ਦੂਜੇ ਨੰਬਰ ਉੱਤੇ ਰਹਿਣ ਕਾਰਨ 71 ਹਜਾਰ ਨਕਦ ਅਤੇ ਕੱਪ ਦਿੱਤਾ ਗਿਆ। ਖੇਡ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਡੇ ਪਰਿਵਾਰ ਵੱਲੋਂ 1 ਲੱਖ 50 ਹਜਾਰ ਦਾ ਵਿਸ਼ੇਸ਼ ਇਨਾਮ ਲਗਾਤਾਰ 3 ਸਾਲ ਕੱਪ ਜਿੱਤਣ ਵਾਲੀ ਟੀਮ ਲਈ ਰੱਖਿਆ ਗਿਆ ਸੀ ਅਤੇ ਜਦੋਂ ਕਈ ਸਾਲ ਇਸਨੂੰ ਕੋਈ ਜਿੱਤ ਹੀ ਨਾ ਪਾਇਆ ਤਾਂ ਸ਼ਰਤ ਦੋ ਸਾਲ ਕਰ ਦਿੱਤੀ ਗਈ ਪਰ ਫੇਰ ਕਈ ਸਾਲ ਤੋਂ ਇਸਨੂੰ ਕੋਈ ਵੀ ਜਿੱਤਦਾ ਨਾ ਦੇਖ ਪਿੰਡ ਦੇ ਮੁੰਡਿਆਂ ਦਾ ਹੌਂਸਲਾ ਵਧਾਉਣ ਲਈ ਪਲਾਂ 'ਚ ਹੀ ਲਏ ਫੈਸਲੇ ਨੇ ਮੁੰਡਿਆਂ 'ਚ ਅਜਿਹਾ ਜੋਸ਼ ਭਰਿਆ ਕਿ ਉਹ ਨਾਮੀਂ ਟੀਮ ਨੂੰ ਹਰਾ ਕੇ ਇਸ ਵਾਰ ਦੇ ਕੱਪ ਉੱਤੇ ਤਾਂ ਕਬਜਾ ਕਰਕੇ 2 ਲੱਖ 51 ਹਜਾਰ ਲਏ ਹੀ ਗਏ ਤੇ ਅਗਲੀ ਵਾਰ ਵੀ ਏਨੀ ਹੀ ਰਾਸ਼ੀ ਏਨ੍ਹਾਂ ਲਈ ਮੁੜ ਤਿਆਰ ਹੈ ਕਿਉਂਕਿ ਅਗਲੇ ਸਾਲ ਦੂਜੀ ਵਾਰ ਕੱਪ ਜਿੱਤਣ 'ਤੇ ਏਹ ਇਸਦੇ ਖੁਦ ਹੀ ਹੱਕਦਾਰ ਬਣ ਜਾਣਗੇ। ਇਸ ਫੁੱਟਵਾਲ ਮਹਾਂਕੁੰਭ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਜਦਕਿ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਤੇ ਸਾਰੇ ਪ੍ਰਬੰਧਕਾਂ ਨੇ ਉਨ੍ਹਾਂ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ। ਇਸ ਮੌਕੇ ਸ੍ਰ ਮੁੰਡੀਆਂ ਨੇ ਕਿਹਾ ਕਿ "ਰੰਗਲਾ ਪੰਜਾਬ" ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਯਤਨ ਕੀਤੇ ਜਾ ਰਹੇ ਹਨ ਪਰ ਖੇਡਾਂ ਦੇ ਮਾਮਲੇ 'ਚ ਜਿਹੋ ਜਿਹੇ ਪਿੰਡ ਖਾਸੀ ਕਲ੍ਹਾ ਦੇ ਵਾਸੀ ਅਤੇ ਐਨ ਆਰ ਆਈ ਭਰਾ ਸਰਪੰਚ ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਦੇ ਹਨ ਉਹ ਬਹੁਤ ਜਿਆਦਾ ਸ਼ਰਾਹਣਾਯੋਗ ਹਨ। ਉਨ੍ਹਾਂ ਕਿਹਾ ਕਿ ਫੁੱਟਵਾਲ ਇੱਕ ਪਿੰਡ ਲਈ ਐਡਾ ਵੱਡਾ ਇਨਾਮ ਰੱਖਣ ਵਾਲਾ ਏਹ ਪਹਿਲਾ ਪਿੰਡ ਹੈ। ਸ੍ਰ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਏਹ ਖੇਡ ਮੇਲੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਅਤੇ ਤਾਕਤਵਰ ਬਚਾਉਣ 'ਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਫੁੱਟਵਾਲ ਦੀਆਂ ਨਾਮੀਂ ਟੀਮਾਂ ਦੇ ਮੁਕਾਬਲਿਆਂ ਦੇ ਨਾਲ ਨਾਲ ਕਬੱਡੀ ਦੇ ਮੈਚ ਵੀ ਲੋਕਾਂ ਦੇ ਦਿਲਾਂ ਉਤੇ ਛਾਪ ਛੱਡਣ ਵਾਲੇ ਸਨ। ਪ੍ਰਬੰਧਕਾਂ ਵੱਲੋਂ ਦੋਵਾਂ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਅਖੀਰ 'ਚ ਪਿੰਡ ਦੇ ਐਨ ਆਈ ਭਰਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ 'ਤੇ ਦੋਵਾਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹੋਰ ਇਨਾਮ ਦਿੱਤੇ ਗਏ। ਖਾਸੀ ਦੀ ਟੀਮ ਨੂੰ ਜਿੱਤ ਦਾ ਸੇਹਰਾ ਦਿਵਾਉਣ ਵਾਲੇ ਕੋਚ ਅਮਰਬੰਤ ਸਿੰਘ ਭੂਖੜੀ ਅੰਤਰਰਾਸ਼ਟਰੀ ਖਿਡਾਰੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ ਅਸਟਰੇਲੀਆ, ਜੋਗਿੰਦਰ ਸਿੰਘ ਗਰੇਵਾਲ ਯੂਐਸਏ, ਮੁਲਾਜਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਲਾਲੀ ਗਰੇਵਾਲ, ਨਿਰਮਲ ਸਿੰਘ ਨਿੰਮਾ, ਪ੍ਰਿਤਪਾਲ ਸਿੰਘ ਗਰੇਵਾਲ, ਪੱਪਾ ਗਿੱਲ, ਐਡਵੋਕੇਟ ਦਮਨਜੀਤ ਸਿੰਘ ਗਿੱਲ, ਗੁਰਜੀਤ ਸਿੰਘ ਗਿੱਲ, ਦਲਜੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ, ਅਮਨਿੰਦਰ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।






No comments
Post a Comment